ਜਦੋਂ Punjab Police ਨੇ ਕੀਤਾ ਚਲਦੀ ਗੱਡੀ 'ਤੇ ਫਾਇਰ, ਦੇਖੋ Live Video |OneIndia Punjabi

2022-08-09 4

ਫਿਰੋਜ਼ਪੁਰ ਵਿੱਖ ਇੱਕ ਪੁਲਿਸ ਅਫਸਰ ਵੱਲੋਂ ਨਸ਼ਾ ਤਸਕਰ ਨੂੰ ਬਜ਼ਾਰ ਵਿੱਚ ਤੇਜ਼ ਗੱਡੀ ਭਜਾਉਂਦੇ ਨੂੰ ਘੇਰ ਕੇ ਹਿਰਾਸਤ 'ਚ ਲਿਆ ਗਿਆ ਹੈ I ਦਰਅਸਲ, SHO ਮੋਹਿਤ ਧਵਨ ਤੇ ਉਸਦੀ ਟੀਮ ਜਦ ਬਜ਼ਾਰ ਵਿੱਚ ਗਸ਼ਤ ਕਰ ਰਹੇ ਸਨ ਤਾਂ ਕੋਈ ਸਵਿਫਟ ਡਿਜ਼ਾਇਰ ਗੱਡੀ ਤੇਜ਼ੀ ਨਾਲ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਦੀ ਹੋਈ ਅੱਗੇ ਲੰਘੀ, ਜਿਸ ਤੋਂ ਪੁਲਿਸ ਨੂੰ ਕਿਸੇ ਗਲਤ ਅਨਸਰ ਹੋਣ ਦਾ ਸ਼ੱਕ ਹੋਇਆ ਤੇ ਉਸਦਾ ਪਿੱਛਾ ਕਰਨ ਲੱਗੇ I ਬਜ਼ਾਰ ਵਿਚ ਭੀੜ ਹੋਣ ਕਰਕੇ ਨਸ਼ਾ ਤਸਕਰ ਦੀ ਗੱਡੀ ਕਈਆਂ ਨੂੰ ਟਕਰਾਉਂਦੀ ਹੋਈ ਜਾ ਰਹੀ ਸੀ I SHO ਨੇ ਆਖਿਰ ਗੱਡੀ ਦੇ ਟਾਇਰ 'ਚ ਫਾਇਰ ਕੀਤਾ ਜਿਸ ਨਾਲ ਗੱਡੀ ਅੱਗੇ ਜਾ ਕੇ ਰੁਕ ਗਈ ਤੇ ਪੁਲਿਸ ਨੇ ਨਸ਼ਾ ਤਸਕਰ ਨੂੰ ਜਾ ਦਬੋਚਿਆ I ਪੁਲਿਸ ਵੱਲੋਂ ਉਸ ਗੱਡੀ ਵਿਚੋਂ ਹੈਰੋਇਨ ਬਰਾਮਦ ਹੋਣ ਦੀ ਗੱਲ ਆਖੀ ਗਈ ਹੈ I

Free Traffic Exchange